Friday 28 October 2011

from shadow to sun!

ਔਰਤ ਨੇ  ਮਮਤਾ ਵਾਲਾ ਹਥ ਆਪਣੇ ਪੇਟ ਤੇ ਰਖਯਾ,
ਉਸਦੀ ਸੱਸ   ਨੇ ਉਸਨੁ ਗੁੱਸੇ ਨਾਲ ਤੱਕੇਯਾ |

ਅਖਯਾ ਪਹਲਾ ਹੀ ਨੇ ਤੇਰੇ ਧੀਯਾਂ ਚਾਰ,
ਪੁੱਤਰ ਜੰਮੇ ਤੇਰੇ ਇਸ ਵਾਰ|

ਡਰਦੀ  ਨੂਹ ਕੁਛ ਨਾ ਬੋਲੀ,
ਪਰ ਉਸਦੇ ਅੰਦ੍ਹਰ ਉਠੀ ਦਰਦ ਹੋਲੀ-ਹੋਲੀ|

ਸੋਚੇਯਾ ਉਸਨੇ ਜੇ ਜੰਮ ਪਯੀ ਉਸਦੇ ਧੀ,
ਪਤਾ ਨਹੀ ਉਸਦੀ ਸੱਸ  ਉਸ ਨਾਲ ਕਰੇਗੀ ਕੀ?

ਪੰਜਵੀ ਜੰਮ ਪਯੀ ਉਸਦੇ ਕੁੜੀ,
ਇਸੇ ਦੁਖ ਵਿਚ ਉਸਦੀ ਰਾਤਾਂ ਦੀ ਨੀਂਦ ਉੜੀ |

 ਲੋਕ ਉਸ ਕੋਲ ਆਏ ਸੋਗ ਮਨਅਓਨ ,
ਸਾਰੇ ਧੀ ਜਮਣ ਦਾ ਦੁਖ ਪ੍ਰਗਤਾਉਣ |

 ਹੋਲੀ ਹੋਲੀ ਸਮਾ ਲੰਘ  ਗਯਾ,
 ਉਸ ਔਰਤ ਦੇ ਪੁਤਰ ਜਮ ਪਯਾ |

ਸਾਰੇ ਘਰ ਵਿਚ ਖੁਸ਼ੀ ਛਾਯੀ ,
ਪੁਤਰ ਦੀ ਖੁਸ਼ੀ ਵਿਚ ਲੋਹੜੀ  ਪਾਈ|

ਧੀਯਾਂ ਘਰ ਦਾ ਕੰਮ ਕਰਨ,
ਪੁਤਰ ਰੋਜ਼ ਜਾਵੇ ਪੜਨ |

ਪੁਤਰ ਨੂੰ  ਸਾਰੇ ਪਯਾਰ ਕਰਦੇ,
ਧੀਯਾਂ ਵਲ ਨੱਕ  ਵੀ  ਨਾ ਧਰਦੇ|

ਹੋਯੀਆਂ  ਜਵਾਨ ਤਾਂ ਧੀਯਾਂ ਦਿਤੀਆਂ  ਵਿਆਹ,
ਸਾਰੀਆਂ    ਦੀਆਂ  ਸੱਸਾਂ  ਨੇ   ਜ਼ੋਰ ਪਾਯਾ ਹੋਰ ਦਾਜ ਲਿਯਾ!

ਪਹਲੀ  ਬੇਟੀ ਕੀ ਕਰਦੀ,
ਰਹੀ ਸੱਸ ਦੇ ਤਾਹਨੇ ਇੰਝ ਹੀ ਜਰਦੀ!

ਦੂਜੀ ਨੇ ਸੱਸ ਨੂੰ  ਕਿਹਾ  ਮੈਨੂ ਤੇਰਾ ਡਰ ਨਹੀ ਮਾਰਿਯਆ  ,
ਪਰ ਸੱਸ ਤੇ ਪਤੀ ਨੇ ਉਸਨੁ ਤੇਲ ਪਾ ਕੇ ਸਾੜਿਯਾ!!

ਤੀਜੀ ਤੇ ਚੌਥੀ ਵੀ  ਲੱਗੀਆਂ  ਇੰਝ    ਹੀ ਦੁਖ ਵਿਚ ਜਿੰਦਗੀ ਬੀਤਅਓਨ ,
ਪਰ ਪੰਜਵੀ ਲੱਗੀ ਆਪਣੀ ਸੱਸ ਨੂੰ  ਦਿਨੇ ਤਾਰੇ ਦਿਖਾਉਣ !

ਉਸਨੇ ਕੀਤਾ ਆਪਣੇ ਹਕ਼ ਦਾ ਇਸਤੇਮਾਲ,
ਸੱਸ ਨੂ ਦਾਜ ਦੇ ਕੇਸ ਵਿਚ ਫ਼ਸਾ ਕੇ ਕਰ ਦਿਤਾ ਕਮਾਲ|

ਸੱਸ ਥੱਕ  ਕੇ ਕਹਿੰਦੀ ਮੈਨੂ ਬਾਹਰ ਕਢੋ,
ਨ੍ਨੂਹ ਕਹਿੰਦੀ ਪਹਲਾ ਆਪਣੀ ਬੁਰੀ ਸੋਚ ਛੱਡੋ!

ਸੱਸ ਨੇ ਨੂਹ ਤੋਂ ਗਲਤੀ ਮੰਨੀ,
ਨੂਹ ਨੇ ਸੱਸ ਦੇ ਕੱਢੀ  ਇਹ ਗੱਲ  ਕੰਨੀ
"ਔਰਤ ਹੀ ਔਰਤ ਨੂ ਜਨਮ ਹੈ ਦੇਂਦੀ
ਫਿਰ ਸੱਸ ਬਣ ਕੇ ਆਪਣੀ ਨ੍ਨੂਹ   ਨੂੰ   ਪੁਤਰ ਜਮਣ ਨੂ ਕਯੋਂ  ਹੈ ਕਹਿੰਦੀ?
ਤੇ ਦਾਜ ਨਾ ਲੇਅਓਨ ਤੇ ਨ੍ਨੂਹ  ਤੋਂ ਬਦਲੇ ਹੈ ਲੇਂਦੀ!!"

ਇਹ ਸੁਣ ਕੇ ਸੱਸ ਨੂ ਆਪਣੀ ਗਲਤੀ ਦਾ ਏਹਸਾਸ ਹੋਏਯਾ,
ਆਪਣੀ ਕੀਤੀ ਗਲਤੀ ਤੇ ਉਸਦਾ ਦਿਲ ਬਹੁਤ ਰੋਏਯਾ!
ਫ਼ਿਰ ਆਪਣੀ ਨ੍ਨੂਹ ਕੋਲ ਆ ਕੇ ਕਹਿੰਦੀ "ਧੀਏ! ਮੇਰੀ ਗਲ ਸੁਣ
                                                ਮੇਰੀ ਆਉਣ ਵਾਲੀ ਪੋਤੀ ਲਯੀ ਸਵੇਟਰ ਬੁਨ"
ਸੱਸ ਨੇ  ਅਖਯਾ ਲੋਕਾਂ ਨੂ ਇਹ ਸੰਦੇਸ਼ ਦੇਵਾਂਗੀ
"ਬੇਟੀ ਜਮਣ ਤੇ ਖੁਸ਼ੀ  ਮਨਾਓ
ਉਸ ਨੂੰ  ਖੂਬ ਪੜਾਓ ਅਤੇ ਅੱਗੇ ਵਦਾਓ"!!!!
 


 
 
 
 

  
 

     
  
 
  
    
 
  

No comments:

Post a Comment

comments!